Rachna Khaira
Tribune News Service
Jalandhar, October 13
The government will launch Guardians of Governance (GOG) project on October 16.The project will implement a monitoring mechanism of development works. It will be initially launched in Amritsar, Jalandhar, Ludhiana, Barnala and Tarn Taran districts.The Mahatma Gandhi Institute of Public Administration has provided training to at least 1,032 ex-servicemen in these districts. They will be deployed as cluster heads of a group of villages headed by a district head.Jalandhar district head Maj Gen Sarabjit Singh Powar (retd) said it was the first paperless project in the state as the guardians would be connected to the district administration through a ‘GoG’ mobile application.“The guardians will be asked to rate works on a scale of 1 to 5 in the respective villages,” said Gen Powar. He added that their feedback would be sent to the administrative secretary and the DC concerned.Once the action was taken to upgrade the scheme, the guardians would again be asked to provide feedback on the app and the process would continue till the guardian’s feedback turned ‘satisfactory’, he said.Though the government had initially planned to depute a guardian in each village, it would now have one for each cluster of villages. In Jalandhar, there are only 120 guardians for 956 villages, he said.As the state government had not set any priority of schemes till date to get it monitored by these guardians, it would become an arduous task for them to scrutinise the implementation and success of over 18 development schemes listed in the app in over eight villages simultaneously, he said.When contacted, Lt Gen TS Shergil (retd) said since the programme had been launched as a pilot project in five districts, more recruitment in other districts would soon be made in due course.
Training for Guardians of Governance volunteers ends
LUDHIANA: The five-day training programme for volunteers of Guardians of Governance (GoG), an initiative of state government, concluded at Punjab Agricultural University (PAU) on Friday.
■ Lt Col HS Kahlon (retd) addressing the newly appointed GoG volunteers at PAU in Ludhiana on Friday.
Mahatama Gandhi State Institute of Public Administration (MGSIPA) conducted a five day induction training programme in five districts, including Ludhiana, Barnala, Amritsar, Jalandhar and Tarn Taran.
Senior advisor to chief minister Lt Gen (retired) TS Shergill and MGSIPA director general Sarvesh Kaushal presided over the function.
Addressing an audience of 300, ex-servicemen Shregill said, “The volunteers of guardian of governance must be efficient and responsible in identifying the deficiencies in the implementation of various government schemes in the villages.”
He added, “They must intimate the higher authority through mobile GoG app system for which the training has been conducted by MGSIPA.”
ਐਮ. ਜੀ. ਐਸ. ਆਈ. ਪੀ. ਏ. ਵਲੋਂ ਗਾਰਡੀਅਨ ਆਫ਼ ਗਵਰਨੈਂਸ ਦਾ 5 ਰੋਜ਼ਾ ਸਿਖ਼ਲਾਈ ਪ੍ਰੋਗਰਾਮ ਸਮਾਪਤ
ਲੁਧਿਆਣਾ, 13 ਅਕਤੂਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ 13 ਹਜ਼ਾਰ ਤੋਂ ਵੱਧ ਸੇਵਾ ਮੁਕਤ ਮੁਲਾਜ਼ਮਾਂ ਖਾਸਕਰ ਫੌਜੀਆਂ ਨੂੰ ਸਰਕਾਰੀ ਯੋਜਨਾਵਾਂ ਦੀ ਨਿਗਰਾਨੀ ਰੱਖਣ ‘ਤੇ ਉਨ੍ਹਾਂ ‘ਚ ਪਾਰਦਸ਼ਤਾ ਲਿਆਉਣ ਦੇ ਮਕਸਦ ਨਾਲ ‘ਗਾਰਡੀਅਨਜ਼ ਆਫ਼ ਗਰਵਨੈਂਸ’ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨੂੰ ਸਿਖ਼ਲਾਈ ਦੇਣ ਲਈ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸਿਖ਼ਲਾਈ ਸੰਸਥਾ (ਮਗਸੀਪਾ) ਵਲੋਂ 5 ਜ਼ਿਲਿ੍ਹਆਂ ਲੁਧਿਆਣਾ, ਬਰਨਾਲਾ, ਅੰਮਿ੍ਤਸਰ, ਜਲੰਧਰ ਤੇ ਤਰਨ ਤਾਰਨ ਦੇ ਗਾਰਡੀਅਨਜ਼ ਦੀ ਸਿਖ਼ਲਾਈ ਲਈ ਪੰਜ ਰੋਜ਼ਾ ਪ੍ਰੋਗਰਾਮ ਕਰਵਾਇਆ ਗਿਆ, ਜੋ ਕਿ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਸਮਾਪਤ ਹੋ ਗਿਆ ਹੈ | ਸਮਾਪਤੀ ਸਮਾਗਮ ‘ਚ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਤੇਜਿੰਦਰ ਸਿੰਘ ਸ਼ੇਰਗਿੱਲ ਮੱੁਖ ਮਹਿਮਾਨ ਵਜੋਂ ਪੁੱਜੇ | ਸ. ਸ਼ੇਰਗਿੱਲ ਨੇ ਕਿਹਾ ਕਿ ਇਨ੍ਹਾਂ 5 ਦਿਨਾਂ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ 300 ਤੋਂ ਵਧੇਰੇ ਗਾਰਡੀਅਨਜ਼ ਨੂੰ ਸਿਖ਼ਲਾਈ ਦਿੱਤੀ ਗਈ ਹੈ | ਉਨ੍ਹਾਂ ਨਵੇਂ ਨਿਯੁਕਤ ਕੀਤੇ ਗਏ ਗਾਰਡੀਅਨਜ਼ ਨੂੰ ਅਪੀਲ ਕੀਤੀ ਕਿ ਉਹ ਯੋਗ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ ਲਈ ਨਿਰਪੱਖਤਾ ਤੇ ਵਿਸ਼ਵਾਸ਼ਯੋਗਤਾ ਦੇ ਸਿਰ ‘ਤੇ ਸਮਾਜ ‘ਚ ਰੋਲ ਮਾਡਲ ਵਜੋਂ ਆਪਣੀ ਪਛਾਣ ਸਥਾਪਤ ਕਰਨ | ਗਾਰਡੀਅਨਜ਼ ਸਰਕਾਰੀ ਯੋਜਨਾਵਾਂ ‘ਤੇ ਪ੍ਰੋਗਰਾਮਾਂ ਸਬੰਧੀ ਜ਼ਮੀਨੀ ਹਕੀਕਤ ਬਾਰੇ ਆਪਣੀ ਫੀਡਬੈਕ ਉੱਪਰ ਸਰਕਾਰ ਦੀਆਂ ਉੱਚ ਅਥਾਰਟੀਆਂ ਨੂੰ ਭੇਜਣਗੇ | ਇਸ ਤੋਂ ਇਲਾਵਾ ਉਨ੍ਹਾਂ ਰਾਹੀਂ ਵਿਕਾਸ ਕਾਰਜਾਂ ਦਾ ਮੁਲਾਂਕਣ ਵੀ ਕਰਵਾਇਆ ਜਾ ਸਕਿਆ ਕਰੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਬਕਾ ਫੌਜੀਆਂ ਨੂੰ ‘ਖੁਸ਼ਹਾਲੀ ਦੇ ਰਾਖੇ’ ਨਾਮ ਨਾਲ ਨਿਵਾਜ਼ਿਆ ਗਿਆ ਹੈ | ਆਪਣੇ ਸੰਬੋਧਨ ‘ਚ ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਤੇ ਮਗਸੀਪਾ ਦੇ ਡਾਇਰੈਕਟਰ ਜਨਰਲ ਸਰਵੇਸ਼ ਕੌਸ਼ਲ ਨੇ ਸਿਖ਼ਲਾਈ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਸਰਕਾਰੀ ਯੋਜਨਾਵਾਂ ਜਾਂ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਵਧੀਆ ਤਰੀਕੇ ਨਾਲ ਲਾਗੂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਹਾਲੇ ਪੰਜ ਜ਼ਿਲਿ੍ਹਆਂ ਵਿੱਚ ਪਾਈਲਟ ਪ੍ਰੋਜੈਕਟ ਵਜੋਂ ਲਾਗੂ ਕੀਤਾ ਗਿਆ ਹੈ, ਜਦਕਿ ਜਲਦ ਹੀ ਬਾਕੀ ਜ਼ਿਲਿ੍ਹਆਂ ‘ਚ ਵੀ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ | ਇਸ ਮੌਕੇ ਗਾਰਡੀਅਨਜ਼ ਨੂੰ ਸਿਖ਼ਲਾਈ ਸਰਟੀਫਿਕੇਟ ਵੀ ਵੰਡੇ ਗਏ | ਇਸ ਯੋਜਨਾ ਤਹਿਤ ਵੱਖ-ਵੱਖ ਦਰਜਿਆਂ ਦੇ ਸਾਬਕਾ ਫੌਜੀਆਂ ਨੇ ਇਸ ਕਾਰਜ ਲਈ ਜੁਆਇੰਨ ਕੀਤਾ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸੁਰਭੀ ਮਲਿਕ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ: ਬਲਦੇਵ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ (ਜਨਰਲ) ਅਮਰਦੀਪ ਸਿੰਘ ਮੱਲ੍ਹੀ, ਮੇਜਰ ਜਨਰਲ ਐਸ. ਪੀ. ਐਸ. ਗਰੇਵਾਲ ਚੇਅਰਮੈਨ ਪੈਸਕੋ, ਕਰਨਲ ਐਚ. ਐਸ. ਕਾਹਲੋਂ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਜਸਵੀਰ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ ਰਾਜਾ ਬਿੰਦਰਾ ਆਦਿ ਹਾਜ਼ਰ ਸਨ |
THE SUMMING UP OF GOG ( KHUSHALI DE RAKHE) TRAINING AT LUDHIANA SOME PICTURES