Sanjha Morcha

ਬਾਰਾਮੂਲਾ ਵਿਚ ਖੋਜ ਅਭਿਆਨ ਅਜੇ ਜਾਰੀ- ਕਮਾਂਡਰ ਬ੍ਰਿਗੇਡੀਅਰ ਪੀ.ਐੱਮ.ਐੱਸ. ਢਿੱਲੋਂ

ਬਾਰਾਮੂਲਾ, (ਜੰਮੂ-ਕਸ਼ਮੀਰ), 16 ਸਤੰਬਰ- ਪੀਰ ਪੰਜਾਲ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਪੀ.ਐੱਮ.ਐੱਸ. ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖ਼ਾਸ ਸੂਚਨਾਵਾਂ ਦੇ ਆਧਾਰ ’ਤੇ ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਸ਼ੁਰੂ ਕੀਤੇ ਗਏ ਸਾਂਝੇ ਆਪ੍ਰੇਸ਼ਨ ਵਿਚ ਘੁਸਪੈਠ ਦੀ ਇਕ ਕੋਸ਼ਿਸ਼ ਨੂੰ ਅੱਜ ਨਾਕਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 3 ਅੱਤਵਾਦੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਅਤੇ ਇਸ ਮੁਹਿੰਮ ਵਿਚ ਲੱਗੇ ਹੋਏ ਸੈਨਿਕਾਂ ਨੇ 2 ਅੱਤਵਾਦੀਆਂ ਨੂੰ ਖ਼ਤਮ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਤੀਜਾ ਅੱਤਵਾਦੀ ਵੀ ਮਾਰਿਆ ਗਿਆ ਪਰ ਐਲ.ਓ.ਸੀ. ’ਤੇ ਆਸ-ਪਾਸ ਦੇ ਖ਼ੇਤਰ ਵਿਚ ਪਾਕਿ ਚੌਕੀ ਵਲੋਂ ਗੋਲੀਬਾਰੀ ਕਰਕੇ ਲਾਸ਼ ਨੂੰ ਬਰਾਮਦ ਕਰਨ ਵਿਚ ਰੁਕਾਵਟ ਪਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੰਬੰਧੀ ਅਜੇ ਖੋਜ ਅਭਿਆਨ ਚੱਲ ਰਿਹਾ ਹੈ।