Sanjha Morcha

ਪਠਾਨਕੋਟ ਹਮਲੇ ‘ਚ ਸ਼ਹੀਦ ਹੋਏ ਪਿਤਾ ਨਿਰੰਜਨ ਨੂੰ ਸ਼ਰਧਾਂਜਲੀ ਦੇਣ ਪਹੁੰਚੀ ਨੰਨ੍ਹੀ ਧੀ

2016_1image_18_09_548425979c-ll 2016_1image_18_10_007570064nsg-camando_1451876350-ll 2016_1image_18_10_095261294niranjan4_1451898972-ll 2016_1image_18_10_170623757niranjan-kumar8_145188100-ll 2016_1image_18_10_276063212colonel-niranjan-kumar-1_0_0-ll

ਬੈਂਗਲੁਰੂ— ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਪਠਾਨਕੋਟ ਹਮਲੇ ‘ਚ ਸ਼ਹੀਦ ਹੋਏ ਰਾਸ਼ਟਰੀ ਸੁਰੱਖਿਆ ਗਾਰਡ (ਐਨ. ਐਸ. ਜੀ.) ਦੇ ਜਵਾਨ ਕਮਾਂਡੋ ਨਿਰੰਜਨ ਕੁਮਾਰ ਨੂੰ ਸੋਮਵਾਰ ਨੂੰ ਹਜ਼ਾਰਾਂ ਲੋਕਾਂ ਨੇ ਸ਼ਰਧਾਂਜਲੀ ਦਿੱਤੀ। ਪਿਤਾ ਨਿਰੰਜਨ ਨੂੰ  ਸ਼ਰਧਾਂਜਲੀ  ਦੇਣ ਲਈ ਉਨ੍ਹਾਂ ਦੀ ਨੰਨ੍ਹੀ ਬੇਟੀ ਵਿਸਮਯਾ ਵੀ ਪਹੁੰਚੀ। ਲੈਫਟੀਨੈਂਟ ਕਰਨਲ ਨਿਰੰਜਨ (35) ਐਤਵਾਰ ਨੂੰ ਪਠਾਨਕੋਟ ਵਿਚ ਇਕ ਬੰਬ ਨੂੰ ਨਕਾਰਾ ਕਰਦੇ ਸਮੇਂ ਸ਼ਹੀਦ ਹੋ ਗਏ ਸਨ।
ਕਮਾਂਡੋ ਨਿਰੰਜਨ ਦਾ ਜਨਮ ਬੈਂਗਲੁਰੂ ‘ਚ ਹੀ ਹੋਇਆ ਸੀ ਅਤੇ ਉਨ੍ਹਾਂ ਦੀ ਪੜ੍ਹਾਈ ਵੀ ਇੱਥੇ ਹੀ ਹੋਈ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪਿਤਾ ਸ਼ਿਵਰਾਜਨ, ਪਤਨੀ ਡਾ. ਰਾਧਿਕਾ ਅਤੇ 18 ਮਹੀਨੇ ਦੀ ਬੇਟੀ ਵਿਸਮਯਾ ਅਤੇ ਭਰਾ ਸਕਵੈਡਰਨ ਲੀਡਰ ਸ਼ਰਤਚੰਦਰਾ ਹੈ। ਸ਼ਹੀਦ ਦਾ ਮ੍ਰਿਤਕ ਸਰੀਰ ਐਤਵਾਰ ਦੇਰ ਰਾਤ ਉਨ੍ਹਾਂ ਦੇ ਘਰ ਪੁੱਜਾ ਅਤੇ ਉਸੇ ਸਮੇਂ ਤੋਂ ਹੀ ਉੱਥੇ ਲੋਕਾਂ ਦਾ ਤਾਂਤਾ ਲੱਗਣ ਲੱਗਾ।
ਨਿਰੰਜਨ ਦੇ ਮ੍ਰਿਤਕ ਸਰੀਰ ਨੂੰ ਅੱਜ ਅੰਤਿਮ ਦਰਸ਼ਨ ਲਈ ਬੀ. ਈ. ਐਲ. ਮੈਦਾਨ ‘ਚ ਰੱਖਿਆ ਗਿਆ, ਜਿੱਥੇ ਸਵੇਰੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਨਿਰੰਜਨ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੇ ਮ੍ਰਿਤਕ ਸਰੀਰ ਨੂੰ ਜਲਹੱਲੀ ਹਵਾਈ ਅੱਡੇ ਤੋਂ ਕੇਰਲ ਸਥਿਤ ਗ੍ਰਹਿ ਨਗਰ ਪਲਕੱਕੜ ਲੈ ਜਾਇਆ ਗਿਆ, ਜਿੱਥੇ ਮੰਗਲਵਾਰ ਦੀ ਸਵੇਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।