Sanjha Morcha

पाक पर अविश्वास नहीं

Posted On January – 12 – 2016

नयी दिल्ली, 12 जनवरी (एजेंसी)
पठानकोट हमले के बाद पाकिस्तान के साथ विदेश सचिव स्तरीय बातचीत टलने की आशंका के बीच गृहमंत्री राजनाथ सिंह ने पाकिस्तान को कुछ और समय देने के संकेत दिये हैं। राजनाथ ने मंगलवार को कहा कि पाकिस्तान पर इतनी जल्दी अविश्वास करने की कोई वजह नहीं है। गृहमंत्री ने पठानकोट हमले की जांच पर कहा, ‘पाकिस्तान सरकार ने प्रभावी कार्रवाई करने का आश्वासन दिया है। मेरा मानना है कि हमें इंतजार करना चाहिए।’
15 जनवरी को इस्लामाबाद में दोनों देशों के विदेश सचिव स्तरीय बातचीत प्रस्तावित है। भारत पाकिस्तान के रुख के बाद अगले एक-दो दिन में इस पर अपनी स्थिति साफ कर सकता है।

अमेरिका ने बनाया पाक पर दबाव

सांसदों के विरोध के कारण एफ-16 जेट डील रोकी
वॉशिंगटन, 12 जनवरी (एजेंसी)
पठानकोट वायुसेना स्टेशन पर हुए हमले को लेकर अमेरिका ने पाकिस्तान पर दबाव बढ़ा दिया है। इसके तहत अमेरिकी कांग्रेस ने पाकिस्तान को आठ एफ-16 जेट बेचने की योजना को फिलहाल टाल दिया है। इस संबंध में पाकिस्तान के अखबार डॉन ने मंगलवार को कांग्रेस और राजनयिक सूत्रों के हवाले से खबर छापी है। पाकिस्तान को अमेरिका द्वारा एफ-16 लडाकू विमान देने को लेकर चिंता व्यक्त की जा रही थी।
अमेरिकी सांसदों ने नोटिस के जरिये इस मामले में सफाई और जानकारी देने की मांग की थी। उन्होंने पाकिस्तान को एयरक्राफ्ट देने में जल्दबाजी नहीं दिखाने को भी कहा। डॉन की खबर के मुताबिक, ओबामा प्रशासन को भी सीनेट की तरफ से पाकिस्तान के साथ होने वाली इस डील को रोकने का नोटिस मिला था। डॉन की रिपोर्ट में कहा गया है, हालांकि पाकिस्तान के साथ एफ-16 की डील में केवल देरी की गयी है। यदि ओबामा प्रशासन इस डील पर आगे बढ़ता है, तो कोई अड़चन का आशंका नहीं है। अमेरिकी सांसद पठानकोट में आतंकी हमले को लेकर ओबामा प्रशासन पर हमलावर दिख रहे थे।

घायल जवान की हादसे में मौत
आजमगढ़ (एजेंसी) : पठानकोट हमले में घायल हुए सेना के एक जवान की मंगलवार को सड़क हादसे में मौत हो गयी। हादसा उत्तरप्रदेश के आजमगढ़ में हुआ। पुलिस अधीक्षक अशोक वर्मा ने बताया कि जवान आरके मिश्र को उनके परिजन आजमगढ़ स्थित अपने गांव बद्दोपुर ला रहे थे। रास्ते में उनकी जीप एक टैंकर से टकरा गयी। टक्कर इतनी तेज थी कि जीप के परखचे उड़ गये। जवान आरके मिश्र और उनके रिश्तेदार यशवंत की मौके पर ही मौत हो गयी। हादसे में 4 अन्य लोग भी घायल हुए हैं।

सलविंदर से दिनभर हुई पूछताछ, आज भी होगी
नयी दिल्ली (एजेंसी) : पठानकोट एयरबेस पर आतंकवादी हमले के मामले में संदेह के दायरे में आए गुरदासपुर के पुलिस अधीक्षक सलविंदर सिंह से राष्ट्रीय जांच एजेंसी (एनआईए) ने मंगलवार को लगातार दूसरे दिन भी पूछताछ की। उनसे कल भी पूछताछ की जा सकती है। गृह मंत्रालय के प्रवक्ता ने बताया कि सिंह से दिनभर पूछताछ की गयी। जांच एजेंसी उनके बयानों की सच्चाई का पता लगाने में जुटी है और उनसे कल भी पूछताछ किये जाने की संभावना है। उनके रसोइये और मित्र को भी जांच एजेंसी जल्द ही पूछताछ के लिए बुलाने वाली है।

बीएसएफ का एक और जवान गिरफ्तार
मोहाली (निस) : मोहाली पुलिस ने तस्करी में मदद के आरोप में तरनतारन जिले के गांव नशहरा ढाला से बीएसएफ के हवलदार प्रेम सिंह को गिरफ्तार कर रिमांड पर लिया है। इससे पहले पुलिस ने पािकस्तानी  सिम और हथियारों के साथ कुछ तस्करों के दबोचा था। उनसे पूछताछ के आधार पर बीएसएफ के कांस्टेबल अनिल को गिरफ्तार किया गया था। एसएसपी मोहाली गुरप्रीत भुल्लर ने बताया कि पहले गिरफ्तार किये गये आरोपी गुरजंट ने माना कि अगस्त 2014 से नवंबर 2014 के बीच पाकिस्तान से हेरोइन और असला लाया गया था। फाजिल्का बॉर्डर पर तैनात प्रेम सिंह इसमें मदद की थी।

62879

ਪਾਕਿਸਤਾਨ ’ਤੇ ਭਰੋਸਾ ਨਾ ਕਰਨ ਦਾ ਕੋੲੀ ਕਾਰਨ ਨਹੀਂ: ਰਾਜਨਾਥ

Posted On January – 12 – 2016

ਦੇਸ਼ ਵਾਸੀਆਂ ਨੂੰ ੳੁਡੀਕ ਕਰਨ ਲੲੀ ਕਿਹਾ; ਐਨਆੲੀਏ ਵੱਲੋਂ ਕਠੂਆ ਤੇ ਸਾਂਬਾ ਦਾ ਦੌਰਾ

ਗ੍ਰੇਟਰ ਨੋਇਡਾ, 12 ਜਨਵਰੀ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਹੈ ਕਿ ਪਠਾਨਕੋਟ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਵਾਲਿਆਂ ਬਾਰੇ ਦਿੱਤੀਆਂ ਗੲੀਆਂ ਸੂਚਨਾਵਾਂ ’ਤੇ ਅਸਰਦਾਰ ਕਾਰਵਾੲੀ ਕਰਨ ਦੇ ਪਾਕਿਸਤਾਨ ਦੇ ਭਰੋਸੇ ’ਤੇ ਸ਼ੱਕ ਕਰਨ ਦਾ ਕੋੲੀ ਕਾਰਨ ਨਹੀਂ ਹੈ। ਦੂਜੇ ਪਾਸੇ ਹਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐਨਆੲੀਏ) ਨੇ ਅੱਜ ਜੰਮੂ ਖੇਤਰ ਦੇ ਕਠੂਆ ਤੇ ਸਾਂਬਾ ਜ਼ਿਲ੍ਹਿਆਂ ਦਾ ਦੌਰਾ ਕੀਤਾ, ਜਿਥੇ ਪਿਛਲੇ ਸਾਲ ਫੌਜ ਤੇ ਪੁਲੀਸ ਦੇ ਟਿਕਾਣਿਆਂ ’ਤੇ ਅਤਿਵਾਦੀ ਹਮਲੇ ਹੋਏ ਸਨ।
ਅੱਜ ਗ੍ਰੇਟਰ ਨੋਇਡਾ ਵਿੱਚ ਇਕ ਸਮਾਗਮ ਵਿੱਚ ਸ਼ਾਮਲ ਹੋਏ ਸ੍ਰੀ ਰਾਜਨਾਥ ਸਿੰਘ ਨੇ ਕਿਹਾ,‘ ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ੳੁਹ ਅਸਰਦਾਰ ਕਾਰਵਾੲੀ ਕਰੇਗੀ ਅਤੇ ਮੈਂ ਸੋਚਦਾ ਹਾਂ ਕਿ ਸਾਨੂੰ ੳੁਡੀਕ ਕਰਨੀ ਚਾਹੀਦੀ ਹੈ ਕਿਉਂਕਿ ਪਾਕਿਸਤਾਨ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਇਸ ਲੲੀ ੳੁਸ ’ਤੇ ਐਨੀ ਛੇਤੀ ਬੇਭਰੋਸਗੀ ਕਰਨ ਦਾ ਕੋੲੀ ਕਾਰਨ ਨਹੀਂ ਹੋਣਾ ਚਾਹੀਦਾ।’ ਅਤਿਵਾਦੀ ਹਮਲੇ ਬਾਅਦ ਭਾਰਤ ਨੇ ਕਿਹਾ ਸੀ ਕਿ ੳੁਸ ਨੇ ਪਾਕਿਸਤਾਨ ਨੂੰ ਅਤਿਵਾਦੀ ਹਮਲੇ ਬਾਰੇ ਕੲੀ ਅਹਿਮ ਜਾਣਕਾਰੀਆਂ ਮੁਹੱੲੀਆ ਕਰਵਾੲੀਆਂ ਹਨ। ਸਰਕਾਰ ਨੇ ਕਿਹਾ ਹੈ ਕਿ ਪਠਾਨਕੋਟ ਹਮਲੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ੳੁਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ਼ ਦੀ ਟੈਲੀਫੋਨ ’ਤੇ ਹੋੲੀ ਗੱਲਬਾਤ ਦੌਰਾਨ ਸਾਡੇ ਪ੍ਰਧਾਨ ਮੰਤਰੀ ਨੇ ਪੁਰਜ਼ੋਰ ਤਰੀਕੇ ਨਾਲ ਸ਼ਰੀਫ਼ ਨੂੰ ਕਾਰਵਾੲੀ ਕਰਨ ਲੲੀ ਕਿਹਾ ਹੈ। ਸਰਕਾਰ ਨੇ ਕਿਹਾ ਹੈ ਕਿ ਅਤਿਵਾਦੀ ਹਮਲੇ ਸਬੰਧੀ ਕਾਰਵਾੲੀ ਕਰਨ ਲੲੀ ਖ਼ੁਫੀਆ ਸੂਚਨਾਵਾਂ ਤੇ ਪਾਕਿਸਤਾਨ ਵਿੱਚ ਇਸ ਨੂੰ ਅੰਜਾਮ ਦੇਣ ਵਾਲਿਆਂ ਸਬੰਧੀ ਜਾਣਕਾਰੀ ਪਾਕਿਸਤਾਨ ਨੂੰ ਦਿੱਤੀ ਗੲੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਤੁਰੰਤ ਤੇ ਫ਼ੈਸਲਾਕੁਨ ਕਾਰਵਾੲੀ ਕਰਨ ਦਾ ਵਾਅਦਾ ਕੀਤਾ ਹੈ। ਹੁਣ ਭਾਰਤ ਤੁਰੰਤ ਤੇ ਫ਼ੈਸਲਾਕੁਨ ਕਾਰਵਾੲੀ ਕਰਨ ਦੀ ੳੁਡੀਕ ਵਿੱਚ ਹੈ। ਪਾਕਿਸਤਾਨ ਨੇ ਬੀਤੇ ਦਿਨ ਕਿਹਾ ਸੀ ਕਿ ਪਠਾਨਕੋਟ ਹਮਲੇ ਸਬੰਧੀ ੳੁਥੋਂ ਦੀਆਂ ਸੁਰੱਖਿਆ ੲੇਜੰਸੀਆਂ ਨੇ ਕੁੱਝ ਮਸ਼ਕੂਕਾਂ ਫਡ਼ਿਆ ਹੈ। ਭਾਰਤ ਨੇ ਮਸੂਦ ਅਜ਼ਹਰ ਨੂੰ ਇਸ ਹਮਲੇ ਦਾ ਮੁੱਖ ਸਰਗਨਾ ਕਰਾਰ ਦਿੱਤਾ ਹੈ।
ਨਵੀਂ ਦਿੱਲੀ: ਪਠਾਨਕੋਟ ਹਮਲੇ ਸਬੰਧੀ ਐਨਆੲੀੲੇ ਨੇ ਅੱਜ ਕਠੂਆ ਤੇ ਸਾਂਬਾ ਜ਼ਿਲ੍ਹਿਆਂ ਦਾ ਦੌਰਾ ਕੀਤਾ। ਟੀਮ ੳੁਨ੍ਹਾਂ ਫੌਜੀ ਤੇ ਪੁਲੀਸ ਟਿਕਾਣਿਆਂ ’ਤੇ ਗੲੀ ਜਿਥੇ ਪਿਛਲੇ ਸਾਲ ਅਤਿਵਾਦੀਆਂ ਨੇ ਹਮਲੇ ਕੀਤੇ ਸਨ। ਟੀਮ ਨੇ ਪਿਛਲੇ ਹਮਲਿਆਂ ਤੇ ਪਠਾਨਕੋਟ ਹਮਲੇ ਵਿੱਚ ਇਕਸਾਰਤਾ ਦੇਖੀ। ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਕ ਟੀਮ ਅੱਜ ਸਾਂਬਾ ਵਿੱਚ ਜੰਮੂ ਕਸ਼ਮੀਰ ਕੌਮੀ ਮਾਰਗ ’ਤੇ ਸਥਿਤ ਫੌਜ ਦੇ ਕੈਂਪ ਵਿੱਚ ਗੲੀ। ਇਥੇ ਪਿਛਲੇ ਸਾਲ 21 ਮਾਰਚ ਨੂੰ ਦੋ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ ਸੀ। ਟੀਮ ਕਠੂਆ ਵਿੱਚ ਗੲੀ ਜਿਥੇ ਪਿਛਲੇ ਸਾਲ 20 ਮਾਰਚ ਨੂੰ ਅਤਿਵਾਦੀਆਂ ਦੇ ਸਮੂਹ ਨੇ ਰਾਜਬਾਗ ਥਾਣੇ ’ਤੇ ਹਮਲਾ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਸਾਂਬਾ ਦੇ ਫੌਜੀ ਕੈਂਪ ’ਤੇ ਹਮਲਾ ਕਰਨ ਵਾਲਾ ਅਤਿਵਾਦੀ ਸਮੂਹ ਸੁਰੱਖਿਆ ਬਲਾਂ ਨਾਲ ਲੰਬੇ ਸਮੇਂ ਤੱਕ ਚੱਲਣ ਵਾਲੇ ਮੁਕਾਬਲੇ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਨਾਲ ਖਾਣ-ਪੀਣ ਦਾ ਸਾਮਾਨ ਲੈਕੇ ਆਇਆ ਸੀ। ੳੁਹ ਕੈਂਪ ਦੇ ਸਾਹਮਣੇ ਸਥਿਤ ਇਕ ਘਰ ਦੇ ਅੰਦਰ ਜਾ ਲੁਕੇ ਤੇ ਬਾਅਦ ਵਿੱਚ ਇਕ ਨਾਲੇ ਰਾਹੀਂ ਫ਼ਰਾਰ ਹੋ ਗਏ।
-ਪੀਟੀਆੲੀ

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨੇ ਅਤਿਵਾਦੀਆਂ ਦੀਆਂ ਲਾਸ਼ਾਂ

ਪਠਾਨਕੋਟ: ਏਅਰ ਫੋਰਸ ਪਠਾਨਕੋਟ ਵਿੱਚ ਮਾਰੇ ਗਏ ਛੇ ਅਤਿਵਾਦੀਆਂ ਦੀਆਂ ਲਾਸ਼ਾਂ ਪਿਛਲੇ ਦਿਨਾਂ ਤੋਂ ਇਥੋਂ ਦੇ ਸਿਵਲ ਹਸਪਤਾਲ ਵਿੱਚ 7 ਆਈਆਰਬੀ ਅਤੇ ਪੰਜਾਬ ਪੁਲੀਸ ਪਹਿਰੇ ਹੇਠ ਪੲੀਆਂ ਹਨ। 6 ਜਨਵਰੀ ਦੀ ਰਾਤ ਨੂੰ ਹਸਪਤਾਲ ਵਿੱਚ ਲਿਆਂਦੀਆਂ ਲਾਸ਼ਾਂ ਦਾ 7 ਜਨਵਰੀ ਨੂੰ ਪੋਸਟਮਾਰਟਮ ਹੋਇਆ ਸੀ। ਪਤਾ ਲੱਗਾ ਹੈ ਕਿ ਜਦੋਂ ਤੱਕ ਅਗਲੇ ਹੁਕਮ ਨਹੀਂ ਮਿਲਦੇ ਲਾਸ਼ਾ ਹਸਪਤਾਲ ਦੇ ਪੋਸਟਮਾਰਟਮ ਰੂਮ ਵਿੱਚ ਹੀ ਰੱਖੀਆਂ ਜਾਣਗੀਆਂ।
-ਨਿੱਜੀ ਪੱਤਰ ਪ੍ਰਰੇਕ

ਅੱਗੇ ਪੈ ਸਕਦੀ ਹੈ ਭਾਰਤ-ਪਾਕਿ ਵਿਦੇਸ਼ ਸਕੱਤਰਾਂ ਦੀ ਗੱਲਬਾਤ

ਨਵੀਂ ਦਿੱਲੀ: ਪਠਾਨਕੋਟ ਏਅਰਬੇਸ ’ਤੇ ਹਮਲੇ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਵਿਚਾਲੇ ਗੱਲਬਾਤ ਸਬੰਧੀ ਸਥਿਤੀ ਧੁੰਦਲੀ ਬਣੀ ਹੋੲੀ ਹੈ। ਸੂਤਰਾਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਇਸ ਬਾਰੇ ਫਿਲਹਾਲ ਕੋੲੀ ਫ਼ੈਸਲਾ ਨਹੀਂ ਕੀਤਾ। ਇਸ ਲੲੀ ਇਸ ਗੱਲਬਾਤ ਦੇ ਕੁੱਝ ਹਫ਼ਤੇ ਅੱਗੇ ਪੈਣ ਦੀ ਸੰਭਾਵਨਾ ਹੈ।
 -ਪੀਟੀਆੲੀ

ਐਨਆੲੀਏ ਨੇ ਦਰਗਾਹ ਦੇ ਮੁੱਖ ਸੇਵਾਦਾਰ ਨੂੰ ਸੱਦਿਆ

ਨਵੀਂ ਦਿੱਲੀ, 12 ਜਨਵਰੀ
ਕੌਮੀ ਜਾਂਚ ਏਜੰਸੀ (ਐਨਆੲੀੲੇ) ਨੇ ਅੱਜ ਪੰਜਾਬ ਦੀ ੳੁਸ ਦਰਗਾਹ ਦੇ ਮੁੱਖ ਸੇਵਾਦਾਰ ਨੂੰ ਤਲਬ ਕੀਤਾ ਹੈ ਜਿਥੇ ਪੰਜਾਬ ਪੁਲੀਸ ਦੇ ਐਸਪੀ ਸਲਵਿੰਦਰ ਸਿੰਘ ਨੇ ਅਤਿਵਾਦੀਆਂ ਵੱਲੋਂ ੳੁਸ ਨੂੰ ਅਗਵਾ ਕਰਨ ਤੋਂ ਪਹਿਲਾਂ ਦੌਰਾ ਕੀਤਾ ਸੀ। ਇਸ ਅਗਵਾ ਕਾਂਡ ਦੇ ਕੁੱਝ ਘੰਟਿਆਂ ਬਾਅਦ ਹੀ ਅਤਿਵਾਦੀਆਂ ਨੇ ਪਠਾਨਕੋਟ ਏਅਰਬੇਸ ’ਤੇ ਹਮਲਾ ਕੀਤਾ ਸੀ। ਸੂਤਰਾਂ ਮੁਤਾਬਕ ਐਨਆੲੀਏ ਨੇ ਬਾਮਿਆਲ ਪਿੰਡ ਤੋਂ ਕੁੱਝ ਕਿਲੋਮੀਟਰ ਦੀ ਦੂਰੀ ’ਤੇ ਪੰਜ ਪੀਰ ਦਰਗਾਹ ਦੇ ਮੁੱਖ ਸੇਵਾਦਾਰ ਸੋਮਰਾਜ ਨੂੰ ਤਲਬ ਕੀਤਾ ਹੈ। ਇਸ ਪਿੰਡ ਤੋਂ ਹੀ ਅਤਿਵਾਦੀਆਂ ਵੱਲੋਂ ਭਾਰਤ ਵਿੱਚ ਘੁਸਪੈਠ ਕਰਕੇ ਹਮਲਾ ਕਰਨ ਦੀ ਸੰਭਾਵਨਾ ਪ੍ਰਗਟਾੲੀ ਜਾ ਰਹੀ ਹੈ। ਸੋਮਰਾਜ ਦੇ ਇਸ ਬਿਆਨ ਨੇ ਕੲੀ ਤਰ੍ਹਾਂ ਦੇ ਸੁਆਲ ਖਡ਼੍ਹੇ ਕੀਤੇ ਹਨ ਕਿ ਸਲਵਿੰਦਰ ਸਿੰਘ ਹਮਲੇ ਤੋਂ ਪਹਿਲਾਂ ਪਹਿਲੀ ਵਾਰ ਦਰਗਾਹ ’ਤੇ ਆਇਆ ਸੀ ਤੇ ੳੁਸ ਨਾਲ ਜੌਹਰੀ ਰਾਜੇਸ਼ ਵਰਮਾ ਤੇ ੳੁਸ ਦਾ ਰਸੋੲੀਆ ਮਦਨ ਗੋਪਾਲ ਇਕ ਹੀ ਦਿਨ ਵਿੱਚ ਦੋ ਵਾਰ ਦਰਗਾਹ ’ਤੇ ਆੲੇ ਸਨ। ਸੁਆਲ ਇਸ ਲੲੀ ਪੈਦਾ ਹੋਇਆ ਹੈ ਕਿ ਐਸਪੀ ਨੇ ਇਹ ਕਿਉਂ ਕਿਹਾ ਕਿ ੳੁਹ ਦਰਗਾਹ ’ਤੇ ਆਮ ਤੌਰ ’ਤੇ ਜਾਂਦਾ ਹੈ। ਐਨਆੲੀਏ ਦੇ ਹੈੱਡਕੁਆਰਟਰ ਵਿੱਚ ਐਸਪੀ ਤੋਂ ਅੱਜ ਲਗਾਤਾਰ ਦੂਜੇ ਦਿਨ ਪੁੱਛ ਪਡ਼ਤਾਲ ਹੁੰਦੀ ਰਹੀ। ਜਾਂਚਕਰਤਾ ੳੁਸ ਤੋਂ ਸਖ਼ਤੀ ਨਾਲ ਪਡ਼ਤਾਲ ਕਰ ਰਹੇ ਹਨ। ਇਸ ਪੁਲੀਸ ਅਧਿਕਾਰੀ ਵੱਲੋਂ ਆਪਾ ਵਿਰੋਧੀ ਬਿਆਨ ਦੇਣ ਕਾਰਨ ਐਨਆੲੀਏ ਦਾ ਸ਼ੱਕ ਵੱਧ ਰਿਹਾ ਹੈ। ਐਸਪੀ ਨੇ ਕਿਹਾ ਸੀ ਕਿ ਹਿੰਦੀ, ੳੁਰਦੂ ਤੇ ਕਸ਼ਮੀਰ ਬੋਲਣ ਵਾਲੇ ਅਤਿਵਾਦੀਆਂ ਨੇ ੳੁਸ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਦਿੱਤੀ ਸੀ। ਏਜੰਸੀ ਨੇ ਮਦਨ ਗੋਪਾਲ ਨੂੰ ਵੀ ਭਲਕੇ ਸੱਦਿਆ ਹੈ। ਸੂਤਰਾਂ ਮੁਤਾਬਕ ਜੇ ਲੋਡ਼ ਪੲੀ ਤਾਂ ਐਸਪੀ ਤੇ ਮਦਨ ਗੋਪਾਲ ਨੂੰ ਆਹਮੋ ਸਾਹਮਣੇ ਬਿਠਾਕੇ ਪੁੱਛ ਪਡ਼ਤਾਲ ਕੀਤੀ ਜਾ ਸਕਦੀ ਹੈ। ਇਸ ਪੁਲੀਸ ਅਧਿਕਾਰੀ ਦਾ ਲਾੲੀ ਡਿਟੈਕਟਰ ਟੈਸਟ ਵੀ ਕੀਤਾ ਜਾ ਸਕਦਾ ਹੈ। ੳੁਸ ਦਾ ਮੋਬਾੲੀਲ ਫੋਨ ਵੀ ਕੇਂਦਰੀ ਫੋਰੈਂਸਿਕ ਲੈਬਾਰਟਰੀ ਨੂੰ ਭੇਜ ਦਿੱਤਾ ਗਿਆ ਹੈ।
-ਪੀਟੀਆੲੀ